ਆਟੋਕਾਰ ਈ-ਏ.ਸੀ.ਟੀ.ਟੀ. ਬਿਜਲੀ ਨਾਲ ਚੱਲਣ ਵਾਲਾ ਸਿਰੇ ਦੀ ਕਾਰਗੁਜ਼ਾਰੀ ਵਾਲਾ ਟਰਮੀਨਲ ਟ੍ਰੈਕਟਰ ਹੈ। ਗਲਾਸਵੈਨ ਗ੍ਰੇਟ ਡੇਨ ਵਿਖੇ ਆ ਰਿਹਾ ਹੈ।
ਆਟੋਕਾਰ ਐੱਲ.ਐੱਲ.ਸੀ., ਜ਼ੋਰਦਾਰ ਕੰਮ ਅੰਜਾਮ ਦੇਣ ਵਾਲੇ ਵਿਸ਼ਿਸ਼ਟ ਕਿੱਤਾ-ਮੁਖੀ ਟਰੱਕਾਂ ਵਿੱਚ ਉੱਤਰੀ ਅਮਰੀਕਾ ਦਾ ਸਭ ਤੋਂ ਪੁਰਾਣਾ ਮਾਰਕਾ ਹੁਣ ਆਪਣੇ ਆਟੋਕਾਰ ਐੱਲ.ਐੱਲ.ਸੀ. ਟਰਮੀਨਲ ਟ੍ਰੈਕਟਰ ਦਾ ਬਿਜਲੀ ਨਾਲ ਚੱਲਣ ਵਾਲਾ ਧੂੰਆਂ-ਰਹਿਤ ਰੂਪਾਂਤਰ ਲੈ ਕੇ ਆਇਆ ਹੈ। ਈ-ਏ.ਸੀ.ਟੀ.ਟੀ. ਇੱਕ ਅਜਿਹੀ ਪਾਵਰਟ੍ਰੇਨ ਹੈ ਜੋ ਸੇਮੀਟ੍ਰੇਲਰ ਯਾਰਡ ਦੀ ਸਪੌਟਿੰਗ, ਸ਼ੰਟਿੰਗ ਅਤੇ ਕੰਟੇਨਰਾਂ ਦੀ ਅਦਲਾ-ਬਦਲੀ ਦੇ ਜ਼ੋਰਦਾਰ ਕਾਰਜਾਂ ਨੂੰ ਅੰਜਾਮ ਦੇਣ ਦੀ ਸਮਰੱਥਾ ਰੱਖਦੀ ਹੈ। ਇਹ ਅਜਿਹੀ ਮਸ਼ੀਨ ਹੈ ਜੋ ਤੁਹਾਡੇ ਕੰਮ-ਕਾਜ ਨੂੰ ਉੱਚੇ-ਪੱਧਰ ’ਤੇ ਲੈ ਜਾਵੇਗੀ। ਇਹ ਆਟੋਕਾਰ ਦੀ ਮੋਢੀ, ਤਾਪਮਾਨ-ਨਿਯੰਤ੍ਰਿਤ ਲਿਥੀਅਮ-ਆਇਨ ਬੈਟਰੀ ਤਕਨੀਕ, ਜੋ 2 ਘੰਟਿਆਂ ਵਿੱਚ ਤੇਜ਼ੀ ਨਾਲ 90% ਚਾਰਜ ਹੋ ਜਾਂਦੀ ਹੈ ਅਤੇ ਇੱਕ ਵਾਰ ਪੂਰੀ ਚਾਰਜ ਹੋਣ ’ਤੇ 22 ਘੰਟੇ ਤਕ ਚੱਲਣ ਦਾ ਵਿਕਲਪ ਪ੍ਰਦਾਨ ਕਰਦੀ ਹੈ, ਨਾਲ ਲੈਸ ਹੈ ਅਤੇ ਬਿਨਾ ਕਿਸੇ ਖਲਲ ਦੇ ਇਹ ਈ-ਏ.ਸੀ.ਟੀ.ਟੀ. ਟ੍ਰੈਕਟਰ ਜ਼ੋਰਦਾਰ ਕਾਰਜ-ਚੱਕਰਾਂ ਲਈ ਤਿਆਰ ਕੀਤਾ ਗਿਆ ਸੀ।
ਆਟੋਕਾਰ ਈ-ਏ.ਸੀ.ਟੀ.ਟੀ. ਨਾਲ ਆਪ੍ਰੇਟਰਾਂ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ:

ਕੈਬ ਅਤੇ ਦਰਵਾਜ਼ੇ ਦਾ ਸਭ ਤੋਂ ਉੱਚਾ, ਚੌੜਾ ਅਤੇ ਡੂੰਘਾ ਸੁਮੇਲ ਜਿਸ ਵਿੱਚ ਸ਼ੋਰ ਅਤੇ ਤਾਪਮਾਨ ਤੋਂ ਬਚਾਅ ਲਈ ਉੱਚ-ਮਿਆਰੀ ਰੋਧਕ ਪਦਾਰਥ ਲੱਗੇ ਹਨ।

ਆਧੁਨਿਕ ਅਤੇ ਵਾਤਾਵਰਨ-ਪੱਖੀ ਨਿਗਰਾਨੀ ਅਤੇ ਟੈਲੀਮੈਟਿਕਸ ਪ੍ਰਣਾਲੀਆਂ ਰਾਹੀਂ ਲਾਗਤ ਵਿੱਚ ਬਚਤ।

ਪੇਸ਼ੀਨਗੋਈ ਕੀਤਾ ਜਾ ਸਕਣ ਵਾਲਾ ਅਤੇ ਪਰਹੇਜ਼ਕੁਨ, ਦੋਵੇਂ ਤਰ੍ਹਾਂ ਦਾ ਰੱਖ-ਰਖਾਅ ਕੰਮ ਦਾ ਸਮਾਂ ਖਰਾਬ ਹੋਣ ਤੋਂ ਬਚਾਉਂਦਾ ਹੈ।