ਫ਼ਲੈਟਬੈੱਡ/ਸਟੈਪਡੈਕਸ - Glasvan Great Dane

ਗਰੇਟ ਡੇਨ ਫ਼ਰੀਡਮ ਫ਼ਲੈਟਬੈੱਡ ਅਤੇ ਡਰਾਪਡੈੱਕ ਟਰੇਲਰ ਮਜ਼ਬੂਤ, ਭਾਰ ਵਿੱਚ ਹਲ਼ਕੇ ਅਤੇ ਤੁਹਾਡੇ ਪਲੈਟਫ਼ਾਰਮ ਟਰੇਲਰ ਦੀਆਂ ਲੋੜਾਂ ਵਾਸਤੇ ਘੱਟ ਖ਼ਰਚੇ ਵਾਲੇ ਹੱਲ ਹਨ। ਕੈਨੇਡੀਅਨ ਵੇਟ ਲੋਡਾਂ ਲਈ ਵਧੇਰੇ ਕੁੱਲ ਭਾਰ ਚੁੱਕਣ ਦੀ ਸਮਰਥਾ ਦੇ ਪਹਿਲੂ ਤੋਂ, ਜੇ ਭਾਰ ਵਿੱਚ ਹਲ਼ਕੇ ਨਹੀਂ, ਤਾਂ ਵੀ ਇਹ ਮੁਕਾਬਲੇ ਵਿੱਚ ਖਲੋਂਦੇ ਹਨ। ਗਰੇਟ ਡੇਨ ਅਤੇ ਗਲੈਸਵੈਨ ਪਾਸ ਵਿਸਤਰਤ ਇਨਵੈਂਟਰੀ ਪ੍ਰੋਰਗਰਾਮ ਹੈ ਜਿਹੜਾ ਕਿ ਬਹੁਤੀਆਂ ਕਾਨਫਿਗੁਰੇਸ਼ਨਾਂ ਕੱਵਰ ਕਰਦਿਆਂ ਹੋਇਆਂ ਤੁਰੰਤ ਜਾਂ ਨੀਅਰ ਟਰਮ ਡਲਿਵਰੀ ਕਰਦਾ ਹੈ। ਜਦੋਂ ਫ਼ਰੇਟ ਦਾ ਕੋਈ ਹਿੱਸਾ ਪੇਮਾਇਸ਼ ਵਿੱਚ ਏਨਾ ਵੱਡਾ ਹੋਵੇ ਕਿ ਪਰੰਪਰਕ ਡੌਕ ਫੋਰਕਲਿਫ਼ਟ ਨਾਲ ਟਰੇਲਰ ਵਿੱਚ ਨਾ ਲੋਡ ਕੀਤਾ ਜਾ ਸਕਦਾ ਹੋਵੇ ਪਰ ਫਿਰ ਵੀ ਮੰਦੇ ਮੌਸਮ ਤੋਂ ਬਚਾਅ ਕਰਨ ਦੀ ਲੋੜ ਹੋਵੇ, ਤਾਂ ਸਲਾਈਡਿੰਗ ਟਾਰਪ ਕਿੱਟ ਵਾਲੇ ਗਰੇਟ ਡੇਨ ਦੇ ਫ਼ਲੈਟਬੈੱਡ ਜਾਂ ਸਟੈਪਡੈਕ ਸਥਿਤੀ ਅਨੁਸਾਰ ਲਚਕੀਲੇ ਹੱਲ ਪੇਸ਼ ਕਰਦਾ ਹੈ।

ਇਨਵੈਂਟਰੀ ਵੇਖੋ