ਸਰਵਿਸ ਅਤੇ ਮੇਂਟਨੈਂਸ - Glasvan Great Dane

ਗਲੈਸਵੈਨ ਦੇ ਪੰਜ ਸਰਵਿਸ ਸਥਾਨ   ਮਿਸੀਸਾਗਾ, ਵਿਟਬੀ, ਅਤੇ ਪਟਨਮ ਵਿਖੇ ਮਿਲ ਸਕਦੇ ਹਨ। ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ 40 ਮਕੈਨਿਕਾਂ ਦਾ ਸਾਡਾ ਤਜਰਬਾਕਾਰ ਸਟਾਫ਼ 27 ਸਰਵਿਸ ਬੇਅਜ਼ ਵਿੱਚ ਕੰਮ ਕਰਦਾ ਹੈ। ਅਸੀਂ  ਹਰ ਮਾਡਲ ਦੇ ਟਰੇਲਰ ਅਤੇ ਸ਼ੰਟ ਟਰੱਕ ਦੇ ਸਾਜ਼ੋ ਸਮਾਨ ਦੀ ਮੇਂਟਨੈਂਸ, ਸਰਵਿਸ ਤੇ ਮੁਰੰਮਤ ਕਰਦੇ ਹਾਂ। ਸਾਡੀ ਉੱਚ ਪੈਮਾਨੈ ਵਾਲੀ ਕੰਪਨੀ ਹੋਣ ਕਰਕੇ, ਗਲੈਸਵੈਨ ਭਾਰੀ, ਬਹੁ-ਯੂਨਟੀ ਤਬਦੀਲੀਆਂ ਦੇ ਕੰਮ ਤੇਜ਼ੀ ਨਾਲ ਅਤੇ ਕਫਾਇਤ ਨਾਲ ਮੁਕੰਮਲ ਕਰ ਸਕਦੀ ਹੈ।

ਗਲੈਸਵੈਨ ਟਰੇਲਰਾਂ ਲਈ ਪ੍ਰਤੀ ਕਿੱਲੋ ਦੇ ਫਿਕਸਡ ਖ਼ਰਚੇ ਅਤੇ ਸ਼ੰਟ ਟਰੈਕਟਰਾਂ ਲਈ ਹਰੇਕ ਇੰਜਨ ਦੇ ਰਨ-ਆਵਰ ਫਿਕਸਡ ਖ਼ਰਚੇ ਵਾਲੇ ਵਿਆਪਕ ਮੇਂਟਨੈਂਸ ਪ੍ਰੋਗਰਾਮ ਪੇਸ਼ ਕਰਦੀ ਹੈ। ਸਾਜ਼ੋ ਸਮਾਨ ਨੂੰ ਮੇਨਟੇਨ ਕਰਨ ਦੇ  ਭਾਰ ਤੋਂ ਤੁਹਾਨੂੰ ਮੁਕਤ ਕਰਵਾਈਏ ਤਾਂ ਜੋ ਤੁਸੀਂ ਫ਼ਰੇਟ (ਮਾਲ) ਢੋਣ ਵੱਲ ਵੱਧ ਧਿਆਣ ਦੇ ਸਕੋ। ਅਸੀਂ ਸਮਾ-ਸੂਚੀ ਨਿਸਚਿਤ ਕਰਨ, ਮੇਂਟਨੈਂਸ, ਅਮਰਜੰਸੀ ਮੁਰੰਮਤ ਅਤੇ ਸਾਵਧਾਨੀ ਨਾਲ ਤੁਹਾਡੀਆਂ ਵਿਸੇਸ਼ ਅਪਰੇਸ਼ਨ ਸੰਬੰਧਤ ਰਿਕਾਰਡ ਰੱਖਣ ਦੀਆਂ ਲੋੜਾਂ ਨੂੰ ਧਿਆਣ ਵਿੱਚ ਰੱਖਦਿਆਂ ਹੋਇਆਂ ਕੰਮ ਕਰਦੇ ਹਾਂ।

ਮੰਡੀ ਦੇ ਨਿੱਗਰ ਅਨੁਭਵ ਮੁਹੱਈਆ ਕਰਨ ਲਈ ਉਦਯੋਗ ਦੇ ਤਜਰਬਾਕਾਰ ਅਤੇ ਪ੍ਰਤੀਬੱਧਤ ਵਰੰਟੀ ਸਹਾਇਕ ਸਟਾਫ਼ ਵਾਲੀ ਸਾਡੀ ਟੀਮ ਨਿਰਮਾਨ ਕਰਨ ਵਾਲਿਆਂ ਅਤੇ ਸਪਲਾਇਰਾਂ ਵਿੱਚ ਤਾਲ-ਮੇਲ ਕਾਇਮ ਕਰਨ ਲਈ ਕੰਮ ਕਰਦੀ ਹੈ।

ਗਲੈਸਵੈਨ ਦੇ ਮਕੈਨਿਕ ਅਤੇ ਲਸੰਸਯਾਫ਼ਤਾ ਟੈਕਨੀਸ਼ਨ ਟਰੇਲਰਾਂ ਦੀਆਂ ਵਿਅਪਕ ਕਿਸਮਾਂ ਅਤੇ ਯਾਰਡ ਟਰੈਕਟਰ ਮੇਂਟਨੈਂਸ ਅਤੇ ਮੁਰੰਮਤ ਸੰਬੰਧਤ ਲੋੜਾਂ ਪੂਰੀਆਂ ਕਰਦੇ ਹਨ। ਸਾਡੇ ਕੋਲ ਸਿਰਫ਼ ਇਸੇ ਕੰਮ ਲਈ ਮੁਬਾਇਲ ਸਰਵਿਸ ਅਤੇ ਰਿਪੇਅਰ ਟਰੱਕਾਂ ਦਾ ਫ਼ਲੀਟ ਹੈ। 24/7, ਸਾਲ ਦੇ 365 ਦਿਨ ਅਸੀਂ ਸ਼ੰਟ ਟਰੈਕਟਰਾਂ ਅਤੇ ਟਰੇਲਰਾਂ ਨੂੰ ਤੁਹਾਡੀ ਜਗ੍ਹਾ ‘ਤੇ ਸਰਵਿਸ ਦੇ ਇਮਦਾਦੀ ਪ੍ਰੋਗਰਾਮ ਪੇਸ਼ ਕਰ ਸਕਦੇ ਹਾਂ। ਸੜਕ ਉੱਤੇ ਅਤੇ ਜੀ ਟੀ ਏ ਅੰਦਰ ਟਰੇਲਰ ਅਤੇ ਸ਼ੰਟ ਟਰੱਕਾਂ ਨੂੰ ਸਰਵਿਸ ਅਤੇ ਮੁਰੰਮਤ ਵਾਸਤੇ ਪਿੱਕਅੱਪ ਅਤੇ ਵਾਪਸ ਪਹੁੰਚਾਉਣ ਵਾਸਤੇ ਸਾਡੇ ਪਾਸ ਡੇਅ ਕੈਬਜ਼ ਦਾ ਪੂਰਾ ਫ਼ਲੀਟ ਮੌਜੂਦ ਹੈ। ਮੁਰੰਮਤ ਲਈ ਕੋਟ ਵਾਸਤੇ ਸਾਨੂੰ ਕਾਲ ਕਰੋ, ਅਤੇ ਅਸੀਂ ਤੁਹਾਡੇ ਕੰਮ ਵਾਲੀ ਜਗ੍ਹਾ ਪਹੁੰਚ ਕੇ ਤੁਹਾਡੇ ਸਾਜ਼ੋ ਸਮਾਨ ਦਾ ਮੁਲਾਂਕਣ ਕਰਾਂਗੇ।

ਸਾਡੀਆਂ ਸਰਵਿਸਾਂ ਵਿੱਚ ਇਹ ਸ਼ਾਮਲ ਹਨ:

  • ਮਨਿੱਸਟਰੀ ਆਫ਼ ਟਰਾਂਸਪੋਰਟੇਸ਼ਨ ਦੀ ਸਾਲਾਨਾ ਸੇਫ਼ਟੀ ਇੰਨਸਪੈਕਸ਼ਨ ਐਂਡ ਸਰਟੀਫੀਕੇਸ਼ਨ
  • ਬਰੇਕਸ ਡਰੱਮ ਅਤੇ ਡਿਸਕਾਂ
  • ਸੁਸਪੈਨਸ਼ਨ
  • ਅਲਾਇਨਮੈਂਟਾਂ
  • ਲੂਬਰੀਕੇਸ਼ਨ
  • ਲੈਂਡਿੰਗ ਗੀਅਰ
  • ਲਾਇਟਿੰਗ ਅਤੇ ਵਾਇਰੀੰਗ
  • ਵੀਲ੍ਹ ਸੀਲਾਂ ਅਤੇ ਵੀਲ੍ਹ ਐਂਡਜ਼
  • ਰੁਟੀਨ ਰੋਕ-ਥਾਮ ਲਈ ਮੇਂਟਨੈਂਸ ਮੁਆਇਨੇ
  • ਛੋਟੀਆਂ ਮੋਟੀਆਂ ਅਦਲਾ-ਬਦਲੀਆਂ ਲਈ ਕਮਿਊਨਜ਼ ਅਧਿਕਾਰਤ ਇਂਜਨ ਦੀ ਮੁਰੰਮਤ ਲਈ ਸੈਂਟਰ
  • ਸਰਵਿਸ ਜਾਂ ਮੁਰੰਮਤ ਵਾਸਤੇ ਟਰੇਲਰਾਂ ਅਤੇ ਟਰੈਕਟਰਾਂ ਨੂੰ ਪਿੱਕਅੱਪ ਕਰਨਾ ਤੇ ਵਾਪਸ ਪਹੁੰਚਾਉਣਾ
  • ਫ਼ੁਲ ਡਰਾਈ ਐਂਡ ਰਫ਼ਰਿਜਰੇਸ਼ਨ ਟਰੇਲਰ ਦੇ ਹੋਏ ਨੁਕਸਾਨ ਦੀ ਮੁਰੰਮਤ
  • ਸਾਈਡ ਵਾਲਾਂ, ਫ਼ਰੰਟ ਵਾਲ, ਫ਼ਰਸ਼, ਦਰਵਾਜ਼ਿਆਂ ਅਤੇ ਅੰਡਰਕੈਰਿਜ ਮੁਰੰਮਤ
  • ਵੈਲਡਿੰਗ ਤੇ ਲੂਬਰੀਕੇਸ਼ਨ
  • ਇੰਨਸੂਰੈਂਸ ਵਾਲੀਆਂ ਮੁਰੰਮਤਾਂ
  • ਟੇਲਗੇਟ/ਲਿਫ਼ਟਗੇਟ ਮੁਹਈਆ ਕਰਨਾ ਅਤੇ ਲਾਉਣਾ
  • ਸਾਈਡ ਡੋਰ
  • ਲਿਫ਼ਟ ਐਕਸੈਲਜ਼
  • ਦਰਵਾਜ਼ਿਆਂ ਵਿੱਚ ਤਬਦੀਲੀਆਂ
  • ਬੀ ਬੋਗੀਜ਼
  • ਕੱਟ ਡਾਊਨਜ਼
  • ਇੰਨਟਿਰੀਅਰ ਪ੍ਰੋਟੈਕਸ਼ਨ ਪੈਕੇਜਜ਼